Patiala: 4th February, 2020
 
M. M. Modi College organized Awareness Programme on World Cancer Day-2020
 
Multani Mal Modi College, Patiala organsied one day awareness programme focused on the theme ‘I am and I will’ to mark ‘World Cancer Day-2020’. The Programme was organized in collaboration with District Health Department, Patiala as a part of a Multi year campaign for creating long lasting impact by increasing public exposure and engagement. A team of medical experts led by Dr. Harish Malhotra, Civil Surgeon, Patiala along with Dr. Anjana Gupta, Senior Medical Officer, Tripuri, Patiala, Dr. Sukhvinder Singh, Assistant Health Officer, Dr. Jatinder Kansal, District Nodal Officer and Mr. Krishan Kumar, Media Incharge, Civil Surgeon Office, Patiala interacted with the students. College Principal Dr. Khushvinder Kumar welcomed the medical experts and said that we should work together to reduce cancer risk factors. He said that we may overcome barriers to early diagnosis, treatment and palliative care i.e. ensure safe and cancer-free societies. Dr. Anjana Gupta, Senior Medical Officer, elaborated the etiology of breast and cervical cancers among women and the precautionary measures to be taken for early detection and treatment. Dr. Sukhwinder Singh, Assistant Health Officer discussed with the students the types of cancers caused by consumption of tobacco products and to bring a change in life-styles. Dr. Jatinder Kansal, District Nodal Officer, discussed various government schemes and relief measures started by the government including, ‘Chief Minister Relief Fund for Cancer’. Dr. Harish Malhotra, Civil Surgeon, Patiala encouraged the students to develop scientific temperament and to equip themselves with positive, logical and healthy life-styles to fight with such diseases. Dr. Rajeev Sharma, Head of Department of Chemistry motivated the students to become part of awareness campaign against cancer and to build healthy communities based on natural healing.
To mark ‘World Cancer Day-2020’ two competitions were also held by the college. In poster-making competition, Ms. Lovepreet Kaur (MSc-I Chemistry) won the first prize and second prize was bagged by Ms. Kritika (BSc-II). In ‘Slogan Writing’ competition first position was won by Ms. Sonia (BSc-II, Medical) and second position by Ankit (BSc-II, Medical). The stage was conducted by Dr. Gaganpreet Kaur. The vote of thanks was presented by Dr. Shailendra Sidhu, Head, Department of English. On this occasion, two persons Sh. Gurdial Singh and Sh. Harpal Singh were honoured for getting rid of addictive with the help of medical experts of the district. A large number of students and all faculty members were present on the occasion.
 
 
 
 
ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਮਨਾਇਆ ਗਿਆ ਵਿਸ਼ਵ ਕੈਂਸਰ ਦਿਵਸ-2020
 
ਪਟਿਆਲਾ: 4 ਫਰਵਰੀ, 2020
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ‘ਵਿਸ਼ਵ ਕੈਂਸਰ ਦਿਵਸ-2020’ ਲਈ ਨਿਰਧਾਰਿਤ ਥੀਮ ‘ਆਈ ਐਮ ਐਂਡ ਆਈ ਵਿੱਲ’ ਨੂੰ ਸਮਰਪਿਤ ਇੱਕ ਰੋਜ਼ਾ ਜਾਗਰੂਕਤਾ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਜ਼ਿਲ੍ਹਾ ਸਿਹਤ ਵਿਭਾਗ, ਪਟਿਆਲਾ ਦੇ ਮਾਹਿਰਾਂ ਦੀ ਟੀਮ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਕੈਂਸਰ ਖਿਲਾਫ਼ ਵਿਸ਼ਵ ਪੱਧਰ ਤੇ ਜਾਰੀ ਸਾਲ-ਦਰ-ਸਾਲ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦੇ ਨਾਲ-ਨਾਲ ਆਮ ਜਨਤਾ ਵਿੱਚ ਕੈਂਸਰ ਦੇ ਮੁੱਢਲੇ ਲੱਛਣਾਂ ਨੂੰ ਪਹਿਚਾਨਣ ਅਤੇ ਪਹਿਲੀਆਂ ਸਟੇਜਾਂ ਤੇ ਇਲਾਜ ਨੂੰ ਸੰਭਵ ਬਣਾਉਣ ਸਬੰਧੀ ਲੋੜੀਂਦੀ ਜਾਗਰੂਕਤਾ ਪ੍ਰਦਾਨ ਕਰਨਾ ਸੀ। ਇਸ ਮੋਕੇ ਤੇ ਮਾਹਿਰਾਂ ਦੀ ਟੀਮ ਜਿਸ ਵਿੱਚ ਡਾ. ਹਰੀਸ਼ ਮਲਹੋਤਰਾ, ਸਿਵਲ ਸਰਜਨ, ਪਟਿਆਲਾ, ਡਾ. ਅੰਜਨਾ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ, ਤ੍ਰਿਪੜੀ, ਪਟਿਆਲਾ, ਡਾ. ਸੁਖਵਿੰਦਰ ਸਿੰਘ, ਐਸਿਸਟੈਂਟ ਹੈਲਥ ਅਫ਼ਸਰ, ਪਟਿਆਲਾ, ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਨੋਡਲ ਅਧਿਕਾਰੀ ਅਤੇ ਸ੍ਰੀ ਕ੍ਰਿਸ਼ਨ ਕੁਮਾਰ, ਮੀਡੀਆ ਇੰਚਾਰਜ, ਸਿਵਲ ਸਰਜਨ ਦਫ਼ਤਰ, ਪਟਿਆਲਾ ਸ਼ਾਮਿਲ ਸਨ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕੈਂਸਰ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੈਡੀਕਲ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਸਿਹਤ ਮਾਹਿਰਾਂ ਅਤੇ ਸਮਾਜ ਨੂੰ ਮਿਲ-ਜੁਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਕਿ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੂੰ ਜੜ੍ਹ ਵਿੱਚ ਹੀ ਨੱਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਤਾਂ ਹੀ ਸੰਭਵ ਹੈ ਜੇਕਰ ਕੈਂਸਰ ਦੇ ਮੁੱਢਲੇ ਲੱਛਣਾਂ ਸਬੰਧੀ ਲੋੜੀਂਦੀ ਜਾਗਰੂਕਤਾ ਹੋਵੇ ਅਤੇ ਇਸਦੇ ਇਲਾਜ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਖ਼ਤਮ ਕੀਤਾ ਜਾ ਸਕੇ। ਡਾ. ਅੰਜਨਾ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਨੇ ਇਸ ਮੌਕੇ ਤੇ ਔਰਤਾਂ ਵਿੱਚ ਪਾਏ ਜਾਂਦੇ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੇ ਕਾਰਨਾਂ, ਰੋਕਥਾਮ ਅਤੇ ਇਲਾਜ-ਪੱਧਤੀਆਂ ਤੇ ਚਾਨਣਾ ਪਾਇਆ। ਡਾ. ਸੁਖਵਿੰਦਰ ਸਿੰਘ, ਅਸਿਸਟੈਂਟ ਸਿਹਤ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਕੈਂਸਰਾਂ ਬਾਰੇ ਜਾਣਕਾਰੀ ਦਿੰਦਿਆਂ ਹਰ ਤਰ੍ਹਾਂ ਦੇ ਨਸ਼ੇ ਨੂੰ ਘਾਤਕ ਦੱਸਿਆ। ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਨੋਡਲ ਅਧਿਕਾਰੀ, ਪਟਿਆਲਾ ਨੇ ਵਿਦਿਆਰਥੀਆਂ ਨਾਲ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਅਤੇ ਰੋਕਥਾਮ ਲਈ ਸ਼ੁਰੂ ਕੀਤੀਆਂ ਸਿਹਤ-ਸਕੀਮਾਂ, ਯੋਜਨਾਵਾਂ ਅਤੇ ਰਿਲੀਫ਼ ਫੰਡ ਬਾਰੇ ਚਰਚਾ ਕਰਦਿਆਂ, ‘ਮੁੱਖ ਮੰਤਰੀ ਰਿਲੀਫ਼ ਫ਼ਡ ਫ਼ਾਰ ਕੈਂਸਰ’ ਬਾਰੇ ਵਿਸਥਾਰ-ਪੂਰਵਕ ਦੱਸਿਆ। ਡਾ. ਹਰਸ਼ ਮਲਹੋਤਰਾ, ਚੀਫ਼ ਸਰਜਨ, ਪਟਿਆਲਾ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਬੀਮਾਰੀਆਂ ਦੇ ਟਾਕਰੇ ਲਈ ਵਿਗਿਆਨਕ ਨਜ਼ਰੀਆ ਵਿਕਸਿਤ ਕਰਨ ਅਤੇ ਉੱਚ-ਆਦਰਸ਼ਾਂ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਡਾ. ਰਾਜੀਵ ਸ਼ਰਮਾ, ਮੁੱਖੀ, ਕਮਿਸਟਰੀ ਵਿਭਾਗ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕੈਂਸਰ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਆਮ ਜਨਤਾ ਤੱਕ ਪਹੁੰਚਾਉਣ ਅਤੇ ਕੁਦਰਤੀ ਜੀਵਨ-ਪੱਧਤੀ ਨਾਲ ਜੁੜਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ‘ਵਿਸ਼ਵ-ਕੈਂਸਰ ਦਿਵਸ-2020’ ਨੂੰ ਸਮਰਪਿਤ ਦੋ ਵਿਦਿਅਕ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ। ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚੋਂ ਮਿਸ ਲਵਪ੍ਰੀਤ ਕੌਰ (ਐਮ.ਐਸ.ਸੀ. ਕੈਮਿਸਟਰੀ, ਭਾਗ ਪਹਿਲਾ) ਨੇ ਪਹਿਲਾ ਸਥਾਨ ਅਤੇ ਮਿਸ ਕ੍ਰਿਤਿਕਾ (ਬੀ.ਐਸ.ਸੀ. ਮੈਡੀਕਲ ਭਾਗ ਦੂਜਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ਸਲੋਗਨ ਰਾਈਟਿੰਗ’ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਮਿਸ ਸੋਨੀਆ (ਬੀ.ਐਸ.ਸੀ. ਮੈਡੀਕਲ ਭਾਗ ਦੂਜਾ) ਅਤੇ ਦੂਜਾ ਸਥਾਨ ਅੰਕਿਤ (ਬੀ.ਐਸ.ਸੀ. ਮੈਡੀਕਲ ਭਾਗ ਦੂਜਾ) ਨੇ ਹਾਸਿਲ ਕੀਤਾ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਡਾ. ਗਗਨਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਦੋ ਸ਼ਖਸ਼ੀਅਤਾਂ ਸ੍ਰੀ ਗੁਰਦਿਆਲ ਸਿੰਘ ਅਤੇ ਸ੍ਰ. ਹਰਪਾਲ ਸਿੰਘ ਨੂੰ ਨਸ਼ੇ ਤੋਂ ਮੁਕਤੀ ਪਾਉਣ ਉੱਤੇ ਹੌਸਲਾ ਅਫ਼ਜ਼ਾਈ ਵਜੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਧੰਨਵਾਦ ਦਾ ਮਤਾ ਪ੍ਰੋ. ਸ਼ੈਲੇਂਦਰ ਸਿੱਧੂ, ਮੁਖੀ, ਅੰਗਰੇਜ਼ੀ ਵਿਭਾਗ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
 
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #worldcancerday #worldcancerawarenessday #worldcancerday2020 #iamandiwill